Pendjabi
-
Missy Dawn Mandel
ਕਾਲੇ ਸਿਰ ਵਾਲੀ ਚਿੱਕਾਡੀ
La Mésange à tête noire - Pendjabi
ਵੇਰਵਾ
ਚੁੰਝ ਦੀ ਨੋਕ ਤੋਂ ਪੂੰਛ ਦੇ ਸਿਰੇ ਤਕ ਸਿਰਫ 12 ਤੋਂ 15 ਸੈਂਟੀਮੀਟਰ ਦੀ ਲੰਬਾਈ ਵਾਲੀ Black-capped Chickadee (ਕਾਲੇ ਸਿਰ ਵਾਲੀ ਚਿੱਕਾਡੀ, Poecile atricapilla) ਉੱਪਰੋਂ ਹਰੀ-ਸਲੇਟੀ, ਪੇਟ ਵਾਲੇ ਪਾਸੇ ਚਿੱਟੀ ਅਤੇ ਪਾਸਿਆਂ ਤੋਂ ਹਲਕੀ ਭੂਰੀ ਭਾਅ ਵਾਲੀ ਹੁੰਦੀ ਹੈ। ਇਸਦੀ ਲੰਬੀ, ਗੂੜ੍ਹੀ ਸਲੇਟੀ ਪੂੰਛ ਕਿਸੇ ਦਸਤੇ ਵਰਗੀ ਲਗਦੀ ਹੈ। ਇਸਦੀਆਂ ਚਮਕਦੀਆਂ ਅੱਖਾਂ ਦੁਆਲੇ ਨੂੰ ਚੰਗੀ ਤਰ੍ਹਾਂ ਢਕਦੀ ਕਾਲੇ ਰੰਗ ਦੀ ਇੱਕ ਪਰਤ ਇਸਦੀ ਨੋਕਦਾਰ ਚੁੰਝ ਤੋਂ ਲੈ ਕੇ ਸਿਰ ਉੱਤੋਂ ਹੁੰਦੀ ਹੋਈ ਗਿੱਚੀ ਤਕ ਜਾਂਦੀ ਹੈ। ਚਿਹਰੇ ਉਤਲੇ ਖਾਲਸ ਚਿੱਟੇ ਧੱਬੇ ਅਤੇ ਗਲ਼ ਉੱਤੇ ਕਾਲੇ ਰੰਗ ਦਾ ਇੱਕ ਧੱਬਾ ਇਸ ਦੀਆਂ ਸਭ ਤੋਂ ਸਪਸ਼ਟ ਨਿਸ਼ਾਨੀਆਂ ਨੂੰ ਪੂਰਾ ਕਰਦੇ ਹਨ। ਕਿਉਂਕਿ ਚਿੱਕਾਡੀਆਂ ਰੁੱਤਾਂ ਅਤੇ ਵਸੇਬਿਆਂ ਦੀ ਇੱਕ ਵੱਡੀ ਜ਼ੱਦ ਵਿੱਚ ਵਸਦੀਆਂ ਹਨ, ਅਲੱਗ-ਅਲੱਗ ਆਬਾਦੀਆਂ ਵਿਚਲੇ ਪੰਛੀ ਆਕਾਰ ਅਤੇ ਖੰਭਾਂ ਦੇ ਲਿਹਾਜ ਨਾਲ ਕੁੱਝ-ਕੁੱਝ ਫਰਕ ਵਾਲੇ ਹੋ ਸਕਦੇ ਹਨ।
ਚਿੱਕਾਡੀਆਂ ਦੀਆਂ ਕਈ ਕਿਸਮਾਂ ਕਾਲੇ ਸਿਰ ਵਾਲੀਆਂ ਚਿੱਕਾਡੀ ਨਾਲ ਮਿਲਦੀਆਂ-ਜੁਲਦੀਆਂ ਹੁੰਦੀਆਂ ਹਨ। Mountain Chickadee (ਪਹਾੜੀ ਚਿੱਕਾਡੀ, Poecile gambeli) ਕਾਲੇ ਸਿਰ ਵਾਲੀ ਨਾਲੋਂ ਅੱਖਾਂ ਉੱਪਰ ਇੱਕ ਚਿੱਟੀ ਧਾਰੀ ਦੀ ਮੌਜੂਦਗੀ ਕਾਰਣ ਵੱਖਰੀ ਹੁੰਦੀ ਹੈ। ਕਨੇਡਾ ਵਿੱਚ ਇਹ ਸਿਰਫ ਬ੍ਰਿਟਿਸ਼ ਕੋਲੰਬੀਆ ਅਤੇ ਐਲਬਰਟਾ ਦੀਆਂ ਪਹਾੜੀਆਂ ਵਿੱਚ ਹੀ ਰਹਿੰਦੀ ਹੈ। ਪਹਾੜੀ ਚਿੱਕਾਡੀ ਅਤੇ ਕਾਲੇ ਸਿਰ ਵਾਲੀ ਚਿੱਕਾਡੀ ਦੀਆਂ ਕਿਸਮਾਂ ਬੜੀਆਂ ਨੇੜਲੀਆਂ ਹਨ ਅਤੇ ਦੋਵੇਂ ਕਿਸਮਾਂ ਦੇ ਪੰਛੀ ਅਕਸਰ ਇੱਕ-ਦੂਜੇ ਨਾਲ ਵਿਆਹ ਵੀ ਕਰ ਲੈਂਦੇ ਹਨ।
Gray-headed Chickadee (ਸਲੇਟੀ ਸਿਰ ਵਾਲੀ ਚਿੱਕਾਡੀ, Poecile cincta) ਏਸ਼ੀਆ ਅਤੇ ਯੂਰਪ ਵਿੱਚ ਵਿਆਪਕ ਇਲਾਕਿਆਂ ਵਿੱਚ ਪਾਈ ਜਾਂਦੀ ਹੈ। ਉੱਤਰੀ ਅਮਰੀਕਾ ਵਿੱਚ ਭੂਰੇ-ਸਲੇਟੀ ਰੰਗ ਦੀ ਇਹ ਚਿੱਕਾਡੀ ਉੱਤਰ-ਪੱਛਮੀ ਯੂਕੌਨ ਅਤੇ ਪੂਰਬੀ ਅਲਾਸਕਾ ਦੀ ਇੱਕ ਜਿਹੀ ਨੁੱਕਰ ਵਿੱਚ ਪਾਈ ਜਾਂਦੀ ਹੈ ਜਿੱਥੇ ਇਹ ਦਰਖ਼ਤਾਂ ਦੀ ਹੱਦ ਉੱਤੇ ਵਿੱਲੋ ਅਤੇ ਫਰ ਦੇ ਜੰਗਲਾਂ ਵਿੱਚ ਰਹਿੰਦੀ ਹੈ।
-
Lance Underwood
ਦਰਿੰਦਾ ਵ੍ਹੇਲ
L'épaulard - Pendjabi
ਵੇਰਵਾ
ਬਿਨਾ ਸ਼ੱਕ, "ਕਿੱਲਰ ਵ੍ਹੇਲ" ਜਾਂ ਦਰਿੰਦਾ ਵ੍ਹੇਲ (Orcinus orca) ਦੁਨੀਆਂ ਦੇ ਸਭ ਤੋਂ ਵੱਧ ਨਿੱਖੜਵੇਂ ਥਣਧਾਰੀ ਸਮੁੰਦਰੀ ਜਾਨਵਰਾਂ ਵਿੱਚੋਂ ਇੱਕ ਹੈ। ਇਸ ਦਾ ਆਕਾਰ - ਛੇ ਤੋਂ ਅੱਠ ਮੀਟਰ ਲੰਬੀ ਅਤੇ ਚਾਰ ਤੋਂ ਪੰਜ ਟਨ ਵਜ਼ਨਦਾਰ - ਅਤੇ ਉੱਘੜਵਾਂ ਕਾਲਾ-ਚਿੱਟਾ ਰੰਗ ਅਤੇ ਲੰਬਾ, ਗੋਲ ਸਰੀਰ ਇਸ ਨੂੰ ਵਿਲੱਖਣ ਬਣਾਉਂਦੇ ਹਨ। ਸਭ ਤੋਂ ਪਹਿਲਾਂ ਦਰਿੰਦਾ ਵ੍ਹੇਲ ਦਾ ਪਿੱਠ ਦਾ ਖੰਭੜਾ ਹੀ ਨਜ਼ਰ ਆਉਂਦਾ ਹੈ। ਪੂਰੇ ਜਵਾਨ ਹੋ ਚੁੱਕੇ ਨਰਾਂ ਵਿੱਚ ਇਹ ਖੰਭੜਾ ਸਿੱਧਾ ਉੱਪਰ ਨੂੰ, ਅਕਸਰ 1.8 ਮੀਟਰ ਦੀ ਉਚਾਈ ਤਕ, ਤਣਿਆ ਹੁੰਦਾ ਹੈ। ਮਦੀਨਾਂ ਅਤੇ ਬੱਚਾ ਵ੍ਹੇਲਾਂ ਵਿੱਚ ਇਹ ਖੰਭੜਾ ਮੁੜਿਆ ਹੋਇਆ ਅਤੇ ਇੱਕ ਮੀਟਰ ਤੋਂ ਘੱਟ ਉੱਚਾ ਹੁੰਦਾ ਹੈ। ਪਿੱਠ ਵਾਲੇ ਖੰਭੜੇ ਦੇ ਪਿੱਛੇ ਇੱਕ ਹਿੱਸਾ ਹੁੰਦਾ ਹੈ ਜਿਸ ਨੂੰ "ਸੈਡਲ ਪੈਚ" ਕਿਹਾ ਜਾਂਦਾ ਹੈ। ਪਿੱਠ ਵਾਲ਼ੇ ਖੰਭੜੇ ਅਤੇ ਸੈਡਲ ਪੈਚ ਦੀ ਸ਼ਕਲ ਦੇ ਨਾਲ-ਨਾਲ ਉਨ੍ਹਾਂ ਉਤਲੇ ਕੁਦਰਤੀ ਚੀਰੇ ਅਤੇ ਖਰੀਂਢ ਹਰ ਦਰਿੰਦਾ ਵ੍ਹੇਲ ਉੱਤੇ ਅਲੱਗ ਤਰ੍ਹਾਂ ਦੇ ਹੁੰਦੇ ਹਨ।
ਵਿਲੱਖਣ ਸੁਭਾਅ
ਡੌਲਫਿਨ ਪਰਿਵਾਰ ਦੇ ਸਭ ਤੋਂ ਵੱਡੇ ਜੀਅ ਵਜੋਂ ਦਰਿੰਦਾ ਵ੍ਹੇਲਾਂ ਬੇਹੱਦ ਸਮਾਜਿਕ ਮੇਲ-ਜੋਲ ਵਾਲ਼ੇ ਜਾਨਵਰ ਹੁੰਦੇ ਹਨ ਜੋ "ਪੌਡ" ਨਾਮ ਦੇ ਸਥਿਰ, ਪਰਿਵਾਰ-ਸੰਬੰਧਤ ਦਲਾਂ ਵਿੱਚ ਰਹਿੰਦੀਆਂ ਹਨ। ਪੌਡ ਦਾ ਅੰਤਰੀਵੀ ਢਾਂਚਾ ਵਿਗਿਆਨਕਾਂ ਨੂੰ ਸਪਸ਼ਟ ਨਹੀਂ ਹੈ ਭਾਵੇਂ ਕਿ ਅਸੀਂ ਜਾਣਦੇ ਹਾਂ ਕਿ ਇਨ੍ਹਾਂ ਵਿੱਚ ਆਮ ਤੌਰ `ਤੇ 10 ਤੋਂ 40 ਤਕ ਵ੍ਹੇਲਾਂ ਹੁੰਦੀਆਂ ਹਨ। ਪੌਡਾਂ ਕਦੇ-ਕਦਾਈਂ ਰਲ਼ ਕੇ 100 ਤੋਂ ਕਿਤੇ ਵੱਧ ਜਾਨਵਰਾਂ ਤਕ ਦੇ ਦਲ ਬਣਾਉਂਦੇ ਹਨ ਭਾਵੇਂ ਕਿ ਇਹ ਰਲੇਵਾਂ ਆਰਜ਼ੀ ਹੀ ਹੁੰਦਾ ਹੈ। ਦੋਵਾਂ ਜਿਨਸਾਂ ਦੀਆਂ ਵ੍ਹੇਲਾਂ ਅਕਸਰ ਜਿੰਦਗੀ ਭਰ ਆਪਣੇ ਮਾਪਿਆਂ ਨਾਲ ਰਹਿੰਦੀਆਂ ਹਨ।
-
Corinne Pomerleau
ਧਰੁਵੀ ਰਿੱਛ
L'ours blanc - Pendjabi
ਵੇਰਵਾ
ਆਪਣੇ ਨਿਵੇਕਲੇ ਵੱਡੇ ਸਰੀਰ ਅਤੇ ਲੰਮੀ ਗਰਦਣ ਨਾਲ ਧਰੁਵੀ ਰਿੱਛ (Ursus maritimus) ਜ਼ਮੀਨ `ਤੇ ਵਸਣ ਵਾਲਾ ਸਭ ਤੋਂ ਵੱਡਾ ਮਾਸਾਹਾਰੀ ਜਾਨਵਰ ਹੈ। ਉੱਤਰੀ ਧਰੁਵ ਦੇ ਆਪਣੇ ਵਸੇਬੇ ਦੀ ਤੈਰਦੀ ਹੋਈ ਬਰਫ਼ ਵਿੱਚ ਬਾਲਗ਼ਾਂ ਦੀ ਜੱਤ ਅਕਸਰ ਕ੍ਰੀਮ ਤੋਂ ਪੀਲ਼ੇ ਰੰਗ ਦੀ ਲੱਗਦੀ ਹੈ। ਬਾਲਗ਼ ਮਰਦਾਂ ਦੀ ਕੁੱਲ ਲੰਬਾਈ 240 ਤੋਂ 260 ਸੈਂਟੀਮੀਟਰ ਹੁੰਦੀ ਹੈ ਅਤੇ ਆਮ ਤੌਰ `ਤੇ ਉਹ 400 ਤੋਂ 600 ਕਿੱਲੋ ਤਕ ਦੇ ਹੁੰਦੇ ਹਨ, ਭਾਵੇਂ ਕਿ ਉਹ 800 ਕਿਲੋ - ਇੱਕ ਛੋਟੀ ਕਾਰ ਜਿੰਨ੍ਹੇ - ਤਕ ਭਾਰੇ ਵੀ ਹੋ ਸਕਦੇ ਹਨ। ਜਦੋਂ ਤਕ ਉਹ ਅੱਠ ਤੋਂ 10 ਸਾਲ ਤਕ ਦੇ ਨਹੀਂ ਹੋ ਜਾਂਦੇ, ਉਹ ਆਪਣੇ ਵੱਧ ਤੋਂ ਵੱਧ ਵਜ਼ਨ ਦੀ ਹੱਦ ਤਕ ਨਹੀਂ ਪਹੁੰਚਦੇ। ਮਦੀਨ ਬਾਲਗ਼ ਨਰ ਬਾਲਗ਼ਾਂ ਦੇ ਆਕਾਰ ਤੋਂ ਲਗਭਗ ਅੱਧੀਆਂ ਹੁੰਦੀਆਂ ਹਨ ਅਤੇ ਆਪਣਾ ਵੱਧ ਤੋਂ ਵੱਧ ਭਾਰ ਪੰਜਵੇਂ ਜਾਂ ਛੇਵੇਂ ਸਾਲ ਤਕ ਹਾਸਲ ਕਰ ਲੈਂਦੀਆਂ ਹਨ, ਜਦੋਂ ਉਨ੍ਹਾਂ ਦਾ ਵਜ਼ਨ 150 ਤੋਂ 250 ਕਿਲੋ ਤਕ ਹੋ ਜਾਂਦਾ ਹੈ। ਪਤਝੜ ਵਿੱਚ ਆਪਣੀ ਪ੍ਰਸੂਤ ਗੁਫਾ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਗਰਭਵਤੀ ਮਦੀਨਾਂ ਦਾ ਵਜ਼ਨ 400 ਜਾਂ 500 ਕਿਲੋ ਹੁੰਦਾ ਹੈ।
ਧਰੁਵੀ ਰਿੱਛਾਂ ਦੇ ਸਰੀਰ ਭੂਰੇ ਰਿੱਛਾਂ ਦੇ ਸਰੀਰਾਂ ਤੋਂ ਲੰਮੇ ਹੁੰਦੇ ਹਨ; ਉਨ੍ਹਾਂ ਦੇ ਗਲ਼ੇ ਅਤੇ ਖੋਪੜੀਆਂ ਵੀ ਲੰਮੀਆਂ ਹੁੰਦੀਆਂ ਹਨ ਪਰ ਉਨ੍ਹਾਂ ਦੇ ਕੰਨ ਛੋਟੇ ਛੋਟੇ ਹੁੰਦੇ ਹਨ। ਭੂਰੇ ਰਿੱਛਾਂ ਦੇ ਠੇਠ ਭਾਰੀ ਚੌੜੇ ਜਾਂ ਅਵਤਲ ਮੁਹਾਂਦਰੇ ਦੇ ਮੁਕਾਬਲੇ ਧਰਵੀ ਰਿੱਛਾਂ ਦਾ ਨੱਕ ਜ਼ਿਆਦਾ ਉੱਭਰਵਾਂ ਹੁੰਦਾ ਹੈ। ਉਨ੍ਹਾਂ ਦੇ ਸੂਏ ਦੰਦ ਵੱਡੇ ਹੁੰਦੇ ਹਨ ਅਤੇ ਜਬਾੜਿਆਂ ਦੀ ਸਤਹ ਉਬੜ-ਖਾਬੜ ਹੁੰਦੀ ਹੈ ਜੋ ਕਿ ਮਾਸਾਹਾਰੀ ਖ਼ੁਰਾਕ ਪ੍ਰਤੀ ਢਲ਼ ਜਾਣ ਦੀ ਨਿਸ਼ਾਨੀ ਹੈ। ਧਰੁਵੀ ਰਿੱਛਾਂ ਦੇ ਪੰਜੇ ਰੰਗ ਵਿੱਚ ਭੂਰੇ, ਛੋਟੇ, ਕਾਫੀ ਸਿੱਧੇ, ਤਿੱਖੀ ਨੋਕ ਵਾਲ਼ੇ ਅਤੇ ਨਾ-ਵਾਪਸ ਖਿੱਚੇ ਜਾ ਸਕਣ ਵਾਲ਼ੇ ਹੁੰਦੇ ਹਨ।
-
André Denis
ਮੋਨਾਰਕ ਤਿਤਲੀ
Le monarque - Pendjabi
ਵੇਰਵਾ
ਆਪਣੇ ਗੂੜ੍ਹੇ ਰੰਗਾਂ, ਵੱਡੇ ਆਕਾਰ ਅਤੇ ਹੌਲੀ ਪਰ ਦਮਦਾਰ ਉਡਾਰੀ ਕਾਰਣ ਮੋਨਾਰਕ (Danaus plexippus) ਨੂੰ ਸ਼ਾਇਦ ਉੱਤਰੀ ਅਮਰੀਕਾ ਦੀਆਂ ਤਿਤਲੀਆਂ ਵਿੱਚ ਸਭ ਤੋਂ ਵੱਧ ਜਾਣਿਆ ਜਾਂਦਾ ਹੈ। ਗੂੜ੍ਹੇ ਸੰਤਰੀ ਖੰਭ, ਜਿਨ੍ਹਾਂ ਦਾ ਫੈਲਾਅ 93 ਤੋਂ 105 ਮਿਲੀਮੀਟਰ ਤਕ ਹੁੰਦਾ ਹੈ, ਦੁਆਲੇ ਕਾਲੇ ਰੰਗ ਦੀ ਮੋਟੀ ਪੱਟੀ ਹੁੰਦੀ ਹੈ ਜਿਸ ਵਿੱਚ ਦੋ ਕਤਾਰਾਂ ਚਿੱਟੇ ਧੱਬਿਆਂ ਦੀਆਂ ਹੁੰਦੀਆਂ ਹਨ। ਨਰ ਮੋਨਾਰਕਾਂ ਦੇ ਪਿਛਲੇ ਖੰਭਾਂ ਉੱਤੇ ਬੇਹੱਦ ਉੱਘੜਵੇਂ ਦੋ ਕਾਲੇ ਧੱਬੇ ਵੀ ਹੁੰਦੇ ਹਨ। ਮਦੀਨ ਮੋਨਾਰਕ ਦੇ ਖੰਭਾਂ ਦੀਆਂ ਨਾੜਾਂ ਉਤਲੀਆਂ ਕਾਲੀਆਂ ਪੱਟੀਆਂ ਵਧੇਰੇ ਚੌੜੀਆਂ ਹੁੰਦੀਆਂ ਹਨ।
ਪਹਿਲੀ ਨਜ਼ਰੇ ਮੋਨਾਰਕ ਨੂੰ ਵੇਖਿਆਂ ਵਾਇਸਰਾਏ (Limenitis archippus) ਦਾ ਭੁਲੇਖਾ ਪੈ ਸਕਦਾ ਹੈ ਜੋ ਵੇਖਣ ਨੂੰ ਇਸ ਜਿਹੀ ਹੀ ਲੱਗਦੀ ਹੈ। ਖੰਭਾਂ ਦਾ ਫੈਲਾਅ 70 ਤੋਂ 75 ਮਿਲੀਮੀਟਰ ਹੋਣ ਕਾਰਣ ਵਾਇਸਰਾਏ ਥੋੜੀ ਜਿਹੀ ਛੋਟੀ ਹੁੰਦੀ ਹੈ। ਵਾਇਸਰਾਏ